ਪਿਆਰੀ ਹਸਤੀਓ,
ਸਾਹਿਤ
ਪੜ੍ਹਨ ਦਾ ਮਕਸਦ
ਕੇਵਲ ਆਪਣੇ ਤੋਂ ਬਾਹਰ
ਦੀ ਦੁਨੀਆਂ ਸੰਬੰਧੀ
ਕੁਝ ਗਿਣਵਾਂ ਤੁਲਵਾਂ
ਗਿਆਨ ਹਾਸਲ ਕਰਨਾ ਹੀ
ਨਹੀਂ ਹੈ।
ਸਗੋਂ ਇਸ ਦਾ
ਸਭ ਤੋਂ ਮਹੱਤਵਪੂਰਨ
ਪਹਿਲੂ ਇਹ ਹੈ
ਕਿ ਇਹ ਸਾਡੇ
ਮਨ ਅਤੇ ਰੂਹ
ਨੂੰ ਬੜੇ ਸੁਚੱਜੇ
ਢੰਗ ਨਾਲ਼ ਬਦਲ
ਦੇਵੇ। ਸਾਡੇ ਵਿਵਹਾਰ ਵਿੱਚ ਕੋਈ
ਸਕਾਰਾਤਮਕ ਤਬਦੀਲੀ ਲੈ ਕੇ
ਆਵੇ। ਸਾਨੂੰ ਇਸ ਕਾਬਲ
ਬਣਾ ਦੇਵੇ ਕਿ
ਅਸੀਂ ਨਾ ਕੇਵਲ
ਆਪਣੀ ਜ਼ਿੰਦਗੀ ਨੂੰ ਸੁਚੱਜ
ਅਤੇ ਰੱਜ ਨਾਲ਼
ਜਿਉਂ ਸਕੀਏ, ਸਗੋਂ ਅਸੀਂ
ਜਿਸ ਸਮਾਜ ਵਿੱਚ
ਰਹਿ ਰਹੇ ਹਾਂ,
ਉਸ ਸਮਾਜ ਦੇ
ਹਰ ਕਾਰਜ ਖੇਤਰ
ਵਿੱਚ ਆਪਣੀ ਸਿਰਜਣਾਤਮਕ ਸ਼ਮੂਲੀਅਤ
ਦਾ ਪ੍ਰਗਟਾਵਾ ਕਰ
ਸਕੀਏ।
ਮਨੁੱਖੀ
ਜ਼ਿੰਦਗੀ ਆਪਣੇ ਆਪ ਵਿੱਚ
ਬੜੀ ਖ਼ੂਬਸੂਰਤ ਹੈ। ਲੋੜ
ਇਸ ਗੱਲ ਦੀ
ਹੈ ਕਿ ਅਸੀਂ
ਇਸ ਦੀ ਖ਼ੂਬਸੂਰਤੀ
ਨੂੰ ਪਛਾਣੀਏ। ਇਸ ਨੂੰ
ਸਲਾਹੀਏ। ਇਸ
ਨੂੰ ਹੋਰ ਤੋਂ
ਹੋਰ ਹੁਸੀਨ ਬਣਾਉਣ
ਦੀ ਕੋਸ਼ਿਸ਼ ਕਰੀਏ। ਸਾਹਿਤ
ਦਾ ਇਹੋ ਸਭ
ਤੋਂ ਉੱਚਾ ਅਤੇ
ਸੱਚਾ ਸੁੱਚਾ ਮਨੋਰਥ ਹੈ।
ਇਸ
ਦੇ ਨਾਲ਼ ਹੀ
ਇਹ ਵੀ ਓਨਾ
ਹੀ ਜ਼ਰੂਰੀ ਹੈ
ਕਿ ਇਨਸਾਨ ਵਿੱਚ
ਜ਼ਿੰਦਗੀ ਬਾਰੇ ਚੇਤੰਨਤਾ ਪੈਦਾ
ਹੋਵੇ। ਉਹ ਇਸ ਦੀ
ਤੋਰ ਨੂੰ ਵਿਗਿਆਨਕ
ਤੌਰ 'ਤੇ ਸਮਝ
ਸਕੇ। ਇਸ ਦੀ ਧੜਕਣ
ਨੂੰ ਮਹਿਸੂਸ ਕਰ
ਸਕੇ। ਇਨਸਾਨ ਦੇ ਇਨਸਾਨ
ਪ੍ਰਤੀ, ਇਨਸਾਨ ਦੇ ਧਰਤੀ
ਪ੍ਰਤੀ, ਕੁਦਰਤ ਪ੍ਰਤੀ, ਪੌਣ
ਪਾਣੀ ਪ੍ਰਤੀ, ਵਾਤਾਵਰਨ ਪ੍ਰਤੀ
ਪਿਆਰ ਨੂੰ ਆਪਣੀ ਰੂਹ
ਦਾ ਰੱਜ ਬਣਾ
ਸਕੇ।
ਸਾਹਿਤ
ਨੂੰ ਉਰਦੂ, ਅਰਬੀ,
ਫ਼ਾਰਸੀ ਭਾਸ਼ਾ ਵਿੱਚ 'ਅਦਬ'
ਕਿਹਾ ਜਾਂਦਾ ਹੈ। ਇਸ ਦੇ
ਅਰਥ ਹਨ - ਸਲੀਕਾ,
ਸੋਹਣਾ ਤੌਰ ਤਰੀਕਾ, ਅੱਛਾ
ਢੰਗ। ਦੂਜੇ ਸ਼ਬਦਾਂ ਵਿੱਚ ਅਸੀਂ
ਕਹਿ ਸਕਦੇ ਹਾਂ
ਕਿ ਅਜਿਹੀ ਰਚਨਾ
ਜੋ ਜੀਵਨ ਦੇ
ਤੌਰ ਤਰੀਕੇ ਨੂੰ
ਸੋਹਣੇ ਸ਼ਬਦਾਂ ਵਿੱਚ, ਸੋਹਣੇ
ਢੰਗ ਨਾਲ਼ ਇੰਝ
ਬਿਆਨ ਕਰੇ ਕਿ ਉਸ
ਤੋਂ ਸੁੰਦਰ ਜੀਵਨ
ਜਾਚ ਦੀ ਪ੍ਰੇਰਣਾ
ਮਿਲੇ।
ਸਾਹਿਤ
ਇੱਕ ਸੂਖ਼ਮ ਕਲਾ
ਹੈ। ਇਸ ਦਾ ਮੁੱਖ
ਉਦੇਸ਼ ਸੁਹਜ ਸੁਆਦ ਪੈਦਾ
ਕਰਨਾ ਹੈ।
ਇੱਕ ਚੰਗੇਰੇ ਜੀਵਨ
ਲਈ ਪ੍ਰੇਰਣਾ ਦੇਣਾ
ਹੈ। ਸਾਹਿਤ ਨੂੰ ਜਨਤਾ ਦੀ
ਡੰਗੋਰੀ ਵੀ ਕਿਹਾ
ਗਿਆ ਹੈ। ਸਾਹਿਤ ਦੇ ਤਿੰਨ
ਮੁੱਖ ਪਛਾਣ ਚਿੰਨ੍ਹ ਮੰਨੇ
ਜਾਂਦੇ ਹਨ -
1. ਸਾਹਿਤ
ਸੱਚ ਦਾ ਧਾਰਨੀ
ਹੋਵੇ।
2. ਜੀਵਨ
ਲਈ ਕਲਿਆਣਕਾਰੀ ਹੋਵੇ।
3. ਇਹ
ਸੁਹਜ ਸੁੰਦਰਤਾ ਦਾ ਪ੍ਰਕਾਸ਼
ਕਰੇ।
ਇਹੋ
ਭਾਵ ਸੱਤਯੰ, ਸ਼ਿਵੰ,
ਸੁੰਦਰੰ ਦੇ ਹਨ।
ਦੋਸਤੋ!
ਲਗਪਗ ਸੱਤ ਕੁ ਸਾਲ
ਦੀ ਉਮਰ ਤੋਂ
ਪਈਆਂ ਜ਼ਿੰਮੇਵਾਰੀਆਂ ਨੂੰ ਸਿਰ 'ਤੇ
ਨਿਭਾਉਂਦਿਆਂ ਪਚਵੰਜਾ ਸਾਲ ਦਾ
ਲੰਮਾ ਅਰਸਾ ਬੀਤ ਚੁੱਕਾ
ਹੈ। ਅਰੰਭ ਤੋਂ ਹੀ ਜੇਠ
ਹਾੜ੍ਹ ਦੀਆਂ ਤਪਦੀਆਂ ਲੂਆਂ
ਨੂੰ ਆਪਣੇ ਪਿੰਡੇ
'ਤੇ ਹੰਢਾਇਆ ਹੈ। ਪੋਹ
ਮਾਘ ਦੀਆਂ ਠਰੀਆਂ
ਠੰਢੀਆਂ ਯਖ਼ ਰਾਤਾਂ ਵਿੱਚ
ਹੱਡ ਵੀ ਠਰ੍ਹੇ
ਹਨ। ਪਰੰਤੂ ਮੇਰੀ ਪਿਆਰੀ ਅੰਮੀਂ
ਮਾਤਾ ਮਹਿੰਦਰ ਕੌਰ ਵੱਲੋਂ
ਵਾਰ-ਵਾਰ ਦਿੱਤੀ
ਜਾਂਦੀ ਹੱਲਾਸ਼ੇਰੀ ਅਤੇ ਪਾਪਾ
ਵੱਲੋਂ ਸਖ਼ਤ ਜਾਨ ਹੋਣ
ਦੀ ਸਖ਼ਤ ਤਾੜਨਾ
ਨੇ ਬਿੱਖੜੇ ਅਤੇ
ਟੇਢੇ-ਮੇਢੇ ਰਸਤਿਆਂ 'ਤੇ
ਤੁਰਦੇ ਨੂੰ ਕਦੀ ਡੋਲਣ
ਨਹੀਂ ਦਿੱਤਾ।
ਸਰਕਾਰੀ
ਸੇਵਾ ਨੂੰ ਤਨ ਮਨ
ਧਨ ਨਾਲ਼ ਸਮਰਪਿਤ
ਹੋ ਕੇ ਨਿਭਾਇਆ। ਬਹੁਤ
ਸਾਰੇ ਵਿਦਿਆਰਥੀਆਂ ਨੂੰ ਵੱਖ-ਵੱਖ
ਦੁਸ਼ਵਾਰੀਆਂ ਵਿੱਚੋਂ ਲੰਘਦਿਆਂ ਤੱਕਿਆ। ਜਿੱਥੋਂ
ਤੱਕ ਸੰਭਵ ਹੋ
ਸਕਿਆ, ਉਨ੍ਹਾਂ ਦਾ ਸਾਥ
ਦਿੱਤਾ। ਉਨ੍ਹਾਂ
ਦੀ ਮੱਦਦ ਕੀਤੀ। ਉਨ੍ਹਾਂ
ਨੂੰ ਜੀਵਨ ਵਿੱਚ
ਅੱਗੇ ਵਧਣ ਲਈ ਉਤਸ਼ਾਹਿਤ
ਵੀ ਕੀਤਾ।
ਜੀਵਨ
ਵਿੱਚ ਵਿਚਰਦਿਆਂ ਬਹੁਤ ਸਾਰੇ
ਅਜਿਹੇ ਕਿਰਦਾਰ ਸੰਪਰਕ ਵਿੱਚ
ਆਏ, ਜਿਨ੍ਹਾਂ ਨੇ
ਰੱਜ ਕੇ ਵਫ਼ਾ
ਪਾਲ਼ੀ। ਪਰੰਤੂ
ਜੀਵਨ ਪਗਡੰਡੀ 'ਤੇ ਤੁਰਦਿਆਂ
ਹੋਇਆਂ ਕੁਝ ਆਕ੍ਰਿਤਘਣ, ਅਹਿਸਾਨ
ਫ਼ਰਾਮੋਸ਼, ਬੇਗ਼ੈਰਤ, ਖ਼ੁਦਗਰਜ਼ ਲੋਕਾਂ
ਨੇ ਪਿੱਠ ਵਿੱਚ
ਛੁਰਾ ਵੀ ਮਾਰਿਆ। ਧੋਖੇ
ਵੀ ਦਿੱਤੇ। ਜਿਨ੍ਹਾਂ ਦੀ ਟੀਸ
ਨੇ ਮੈਨੂੰ ਕਈ-ਕਈ ਮਹੀਨੇ
ਬੇਚੈਨ ਕਰੀਂ ਰੱਖਿਆ।
ਮੇਰਾ
ਬਚਪਨ ਕਿਵੇਂ ਬੀਤਿਆ? ਜਵਾਨੀ
ਕਦੋਂ ਆਈ? ਦਾਹੜੀ ਕਾਲ਼ੀ
ਤੋਂ ਚਿੱਟੀ ਕਦੋਂ
ਹੋ ਗਈ? ਮੁਸ਼ਕਲਾਂ,
ਤੰਗੀਆਂ ਤੁਰਸ਼ੀਆਂ, ਦੁਸ਼ਵਾਰੀਆਂ, ਵਫ਼ਾਦਾਰੀਆਂ,
ਧੋਖਿਆਂ ਵਿੱਚੋਂ ਲੰਘਦੇ ਹੋਏ
ਕੁਝ ਪਤਾ ਹੀ
ਨਹੀਂ ਲੱਗਿਆ।
ਹਾਂ,
ਜੀਵਨ ਦੇ ਇਸ
ਲੰਮੇਰੇ ਪੰਧ 'ਤੇ ਤੁਰਦਿਆਂ
ਜਿਨ੍ਹਾਂ ਪਾਤਰਾਂ ਨੇ ਮੇਰੇ
ਦਿਲ 'ਤੇ ਬਹੁਤ
ਡੂੰਘਾ ਅਤੇ ਅਮਿੱਟ ਪ੍ਰਭਾਵ
ਪਾਇਆ ਹੈ, ਉਹ ਵਾਰ-ਵਾਰ ਮੇਰੀਆਂ ਰਚੀਆਂ
ਕਹਾਣੀਆਂ ਵਿੱਚ ਨਾਂ ਬਦਲ
ਕੇ ਆਉਂਦੇ ਰਹੇ
ਹਨ।
ਮੇਰੀ
ਪਿਆਰੀ ਅੰਮੀਂ ਵੱਲੋਂ ਬਚਪਨ
ਤੋਂ ਹੀ ਸਬਰ,
ਸੰਤੋਖ, ਸੰਜਮ, ਸੁੱਚਤਾ, ਸਹਿਜਤਾ,
ਸਰਲਤਾ, ਸਪੱਸ਼ਟਤਾ, ਸਹਿਣਸ਼ੀਲਤਾ, ਸੁਹਿਰਦਤਾ,
ਸੰਵੇਦਨਸ਼ੀਲਤਾ ਦੀ ਜਿਹੜੀ
ਗੁੜ੍ਹਤੀ ਮੈਨੂੰ ਮਿਲੀ, ਉਹ
ਗੁਣ ਮੇਰੀਆਂ ਕਹਾਣੀਆਂ
ਦੀਆਂ ਨਾਇਕਾਵਾਂ ਵਿੱਚ ਸੁਤੇ
ਸਿੱਧ ਹੀ ਆ
ਗਏ ਹਨ। ਇਸੇ ਤਰ੍ਹਾਂ ਪਿਉ
ਵਾਲ਼ਾ ਸਖ਼ਤ ਸੁਭਾਅ ਮੇਰੀਆਂ
ਕਹਾਣੀਆਂ ਦੇ ਨਾਇਕਾਂ
ਵਿੱਚ ਅਚੇਤ ਹੀ ਦਾਖ਼ਲ
ਹੋ ਗਿਆ ਹੈ।
ਇੱਕ
ਕਥਾ ਹੈ। ਜਦੋਂ ਭਗਵਾਨ ਸ਼੍ਰੀ
ਰਾਮ ਚੰਦਰ ਜੀ
ਬਾਂਦਰ ਸੈਨਾ ਦੇ ਸਹਿਯੋਗ
ਨਾਲ਼ ਸਮੁੰਦਰ ਉੱਤੇ ਪੁਲ
ਦੀ ਉਸਾਰੀ ਕਰਵਾ
ਰਹੇ ਸਨ। ਤਦ ਉਨ੍ਹਾਂ
ਸਾਰਿਆਂ ਨੇ ਵੇਖਿਆ
ਕਿ ਇੱਕ ਕਾਟੋ
ਸਮੁੰਦਰ ਵਿੱਚ ਕੁੱਦ ਪੈਂਦੀ। ਪਾਣੀ
ਵਿੱਚੋਂ ਨਿੱਕਲ ਕੇ ਰੇਤੇ
ਉੱਪਰ ਲੇਟ ਜਾਂਦੀ। ਫ਼ਿਰ ਆਪਣੇ ਸਰੀਰ
ਨਾਲ਼ ਲੱਗਿਆ ਰੇਤਾ ਬਣ
ਰਹੇ ਪੁਲ ਉੱਤੇ
ਝਾੜ ਦਿੰਦੀ ਸੀ। ਇਕ
ਵਿਅਕਤੀ ਨੇ ਉਸ
ਨੂੰ ਸਵਾਲ ਕੀਤਾ,
"ਭਾਈ, ਇਹ ਤੂੰ
ਕੀ ਕਰ ਰਹੀ
ਹੈਂ?" ਕਾਟੋ ਨੇ ਉੱਤਰ
ਦਿੱਤਾ, "ਭਗਵਾਨ ਰਾਮ ਜੀ
ਪੁਲ ਤਿਆਰ ਕਰਵਾ
ਰਹੇ ਹਨ। ਮੈਂ ਵੀ ਉਸ
ਵਿੱਚ ਆਪਣਾ ਯੋਗਦਾਨ ਪਾ
ਰਹੀ ਹਾਂ।" ਇਸ ਪ੍ਰਕਾਰ
ਉਹ ਪੁਲ ਦੀ
ਉਸਾਰੀ ਵਿੱਚ ਆਪਣੇ ਹਿੱਸੇ
ਦਾ ਯੋਗਦਾਨ ਪਾ
ਗਈ।
ਪੰਜਾਬੀ
ਸਾਹਿਤ ਵਿੱਚ ਮੇਰੀਆਂ ਰਚੀਆਂ
ਕਹਾਣੀਆਂ ਦਾ ਉੱਨਾਂ
ਕੁ ਹੀ ਯੋਗਦਾਨ
ਹੈ, ਜਿੰਨਾਂ ਕੁ
ਉਸ ਕਾਟੋ ਦਾ,
ਪੁਲ ਬਣਾਉਣ ਵਿੱਚ
ਸੀ। ਮੈਂ ਸਮਝਦਾਂ ਕਿ ਮੇਰੀ
ਕਹਾਣੀ ਪੜ੍ਹਨ ਉਪਰੰਤ ਜੇਕਰ
ਕੋਈ ਪਾਠਕ ਆਪਣੇ
ਵਿਵਹਾਰ ਵਿੱਚ ਕੋਈ ਤਬਦੀਲੀ
ਆਉਂਦੀ ਹੈ।
ਉਹ ਇਸ ਧਰਤੀ
ਪ੍ਰਤੀ, ਵਾਤਾਵਰਨ ਪ੍ਰਤੀ, ਪੌਣ
ਪਾਣੀ ਪ੍ਰਤੀ, ਦੇਸ਼, ਸਮਾਜ,
ਕੌਮ ਪ੍ਰਤੀ, ਵਿਸ਼ੇਸ਼
ਕਰਕੇ ਕੁੜੀਆਂ ਅਤੇ ਇਸਤਰੀਆਂ
ਪ੍ਰਤੀ ਸੰਵੇਦਨਸ਼ੀਲਤਾ ਦਾ ਧਾਰਨੀ
ਹੁੰਦਾ ਹੈ ਤਾਂ
ਮੈਂ ਸਮਝਦਾਂ ਹਾਂ
ਕਿ ਮੇਰਾ ਕਹਾਣੀ
ਰਚਣ ਦਾ ਮਕਸਦ
ਪੂਰਾ ਹੋ ਗਿਆ
ਹੈ।
ਬਹੁਤ-ਬਹੁਤ ਧੰਨਵਾਦ
ਅਤੇ ਸਤਿਕਾਰ।
ਡਾ. ਇਕਬਾਲ
ਸਿੰਘ ਸਕਰੌਦੀ
06, ਥਲੇਸ ਬਾਗ਼ ਕਲੋਨੀ
ਸੰਗਰੂਰ।
148001
0 Comments